Friday, August 31, 2018

Sikhyawa at the time of marriage

Sikhyawa at Time of marriage 

ਸੁਭ ਸਿੱਖਿਆਵਾਂ

ਇਹ ਸੁਭ ਸਿੱਖਿਆਵਾਂ, ਸੁਭ ਆਨੰਦ ਕਾਰਜ ਸਮੇ ਸਾਰੇ ਪਰਿਵਾਰ ਵੱਲੋ ਪੇਸ਼ ਕੀਤੀਆ ਜਾਦੀਆਂ ਹਨ।

1. ਪੱਤੋ ਟੁੱਟਣ ਟਾਹਣੀਆਂ ਦੇ ਝੜਨ ਅੱਥਰੂ,ਫਲ ਵੱਟਿਆ ਆਕੇ ਕਮਲਾਉਣ ਕਿੁ ਨਾ.
ਜਿਨਾ ਵੀਰਾ ਦੀ ਵਿਛੜ ਹੀ ਭੈਣ ਹੋਵੇ,ਉਹ ਅੱਖੀਓ ਨੀਰ ਵਹਾਣ ਕਿਉ ਨਾ।
ਜਿਨਾ ਮਾਪਿਆ ਨੇ ਆਪਣਈ ਧੀ ਤੋਰੀ,ਉਹ ਗਮਾ ਦੀਆਂ ਘੇਰੀਆ ਖਾਣ ਕਿਉ ਨਾ।

ਦੁਨੀਆ ਆਖਦੀ ਹੁੰਦੇ ਬੇ ਤਰਸ ਮਾਲੀ,ਖਿੜੇ ਹੋਏ ਫੁੱਲਾ ਨੂੰ ਤੋੜ ਦਿੰਦੇ।
ਮਾਲੀ ਨਾਲੋ ਹੈ ਜੱਗ ਦੀ ਰੀਤ ਢਾਡੀ,ਧੀਆਂ ਮਾਪਿਆਂ ਨਾਲੋ ਨੇ ਵਿਛੋੜ ਦਿੰਦੇ।

ਰਸਮਾਂ ਮੁੱਢੋ ਹੀ ਇਹ ਪਰਾਣੀਆ ਨੇ, ਕੋਮਾਂ ਕਦੀ ਵੀ ਦਿਲੋਂ ਭੁਲਦੀਆਂ ਨਹੀਂ,
ਭਾਮੇ ਹੋਣ ਗਰੀਬ ਜਾਂ ਅਮੀਰ ਮਾਪੇ, ਧੀਆਂ ਕਦੇ ਵੀ ਘਰਾਂ ਸਮਾਦੀਯਾ ਨੀ। 

ਧੀਆਂ ਕੀ ਬਣਾਈਆ ਬਣਾਉਣ ਵਾਲੇ, ਪਾਲ ਪਲੋਸ ਕੇ ਹੱਥੀ ਵਿਛੋੜ ਦੇਣਾ, 
ਮੋਤੀ ਕੱਢ ਕੇ ਆਪਣੀ ਮਾਲਾ ਵਿੱਚੋਂ , ਕਿਸੇ ਹੋਰ ਦੀ ਮਾਲਾ ਵਿੱਚ ਜੋੜ ਦੇਣਾ।

ਮੈਨੂੰ ਵਾਵਲਾ ਅੱਜ ਗੁਲਜਾਰ ਵਿੱਚੋਂ ਫੁੱਲਾਂ ਦੇ ਵਾਂਗ ਤੋੜ ਦਿੱਤਾ।
ਤੇਰੇ ਘਰੋਂ ਪ੍ਰਦੇਸ਼ਣਾ ਵਾਂਗ ਚੱਲੀ, ਅੱਜ ਭੈਣਾਂ ਦਾ ਪਿਆਰ ਵੀ ਤੋੜ ਦਿੱਤਾ। 

ਅੱਜ ਮਾਤਾ ਤੇਰੇ ਵੱਲ ਵੇਖ ਲੈ ਨੀ, ਕਦੇ ਹੱਸਦੀ ਏ ਤੇ ਕਦੇ ਰੋ ਪੈਂਦੀ ਏ,
ਅਮੜੀ ਦੇ ਸਿਰ ਤੋ ਭਾਰ ਲਿਹਾ, ਰੋਂਦੀ ਤਾ ਦਿਲ ਕਲੇਜੇ ਖੋ ਪੈਂਦੀ ਹੈ।

ਤੇਰੇ ਵੀਰ ਨੀਸ ਤੇ ਨੇਤਰ ਆਖਦੇ ਨੇ, ਹੋਣ ਲੱਗੀਏ ਅੱਖਾਂ ਤੋ ਦੂਰ ਭੈਣੇ,
ਇਕ ਪਾਸਿਓ ਲੱਖਾ ਹੈ ਫਸਜ ਸਾਡਾ,ਇਕ ਪਾਸੇ ਰਹੀ ਹੈ ਮਮਤਾ ਝੂਰ ਭੈਣੇ।
ਵੀਰਾਂ ਵਾਲੀਏ ਅੱਜ ਵੇਖ ਵੀਰ ਤੇਰੇ, ਤੇਰੇ ਲਈ ਫੁਲ ਬਰਸਾ ਰਹੇ ਨੇ ਭੈਣੇ।

ਅੱਜ ਭਾਬੀਆਂ ਤੇਰੀਆਂ ਵੱਲ ਵੇਖ ਲੈ ਨੀ, ਤੇਰਾ ਪਿਆਰ ਹੈ ਡੁਲਦਾ ਨੀਰ ਬਣਕੇ,
ਆਪਣੇ ਭਤੀਜੀਆਂ ਵੱਲ਼ ਦੇਖ ਲੈ ਨੀ , ਇਹ ਬੈਠੇ ਇਕ ਤਸਵੀਰ ਬਣਕੇ। 

ਜਿਨਾਂ ਤੋਰੀਆਂ ਉਹਨਾਂ ਦੇ ਪੈਣ ਜਿਗਰੇ, ਧੀਆਂ ਤੋਰਨਾ ਕੰਮ ਔਖਾਈਆਂ ਦਾ ਏ, 
ਸਦਾ ਆਪਣੀ ਤੋਰ ਕੇ ਪਤਾ ਲੱਗਦਾ, ਖਬਰੇ ਕਿੰਨਾ ਕੁ ਗੱਲ ਜੁਦਾਈ ਦਾ ਏ।
ਸੱਥਰ ਵਿਚ ਲਪੇਟੀਏ ਸੋਹਲ ਕਲੀਏ, ਸਾਡਾ ਚੱਲਦਾ ਨਾ ਕੋਈ ਜੋਰ ਬੱਚੀ,
ਭਾਵੇਂ ਮਾਵਾ ਨੇ ਧੀਆਂ ਨੂੰ ਜਨਮ ਦਿੱਤਾ, ਪਰ ਵਾਰਿਸ਼ ਹੁੰਦੇ ਨੇ ਹੋਰ ਬੱਚੀ।

ਧੀਆਂ ਪੁੱਤਰਾਂ ਦਾ ਸਿਰ ਉੱਤੇ, ਮਾਂ ਬਾਪ ਦੀ ਸੰਘਾਣੀ ਛਾਂ ਹੁੰਦੀ, ਐਡੇ ਬਾਬਲ ਦੇ ਖੁੱਲਿਆਂ ਵਿਹੜੀਆਂ ਚ',
ਧੀਆਂ ਲਈ ਗਿੱਠ ਨਾ ਥਾਂ ਹੁੰਦੀ।
ਭੈਣੇ ਛੱਡ ਕੇ ਚੱਲੀ ਏ ਦੂਰ ਸਾਨੂੰ, ਦਿਲ ਵਿਚ ਸਾਭ ਕੇ ਪਿਆਰ ਲੈ ਜਾ,
ਲੋਕਾਂ ਵਾਂਗ ਨਾ ਧੰਨ ਤੇ ਮਾਲ ਦਿੱਤਾ, ਮਿੱਠੀ ਯਾਦ ਦਾ ਭੰਡਾਰ ਲੈ ਜਾ।

ਟੁੱਟਾ ਫੁੱਲ ਤੇ ਟਾਹਣੀ ਨੇ ਆਖ ਦਿੱਤਾ, ਸਾਰੇ ਜੱਗ ਦਾ ਇਹੋ ਦਸਤੁਰ ਭੈਣੇ,
ਧੀਆਂ ਧਨ ਬੇਗਾਨਾ ਹੁੰਦਿਆ ਨੇ, ਸਾਰੇ ਜੱਗ ਦਾ ਇਹ ਦੁਸਤੁਰ ਭੈਣੇ।

ਮਾਪਿਆਂ ਦੀ ਲਾਡਲੀ ਬੱਚਿਏ ਨੀ, ਇਸ ਗੱਲ ਦਾ ਪੂਰਾ ਖਿਆਲ ਰੱਖੀ,
ਵਿਹੜਾ ਹੁੰਦਾ ਹੈ ਤਿਲਕਣਾ ਸੋਹਰੀਆਂ ਦਾ, ਸੋਚ ਸਮਝ ਕੇ ਪੈਰ ਟਿਕਾਈ ਭੈਣੇ,
ਸੱਸ ਸੋਹਰੇ ਦੀ ਕਰੀ ਖੂਬ ਸੇਵਾ, ਖਾਨਦਾਨ ਦਾ ਨਾਮ ਚਮਕਾਈ ਭੈਣੇ।

ਸਿਹਰਾ ਵਾਲਿਆਂ ਸੁਣੀ ਧਿਆਨ ਦੇ ਕੇ, ਤੈਨੂੰ ਆਪਣਾ ਅੱਜ ਬਣਾ ਰਹੇ ਹਾਂ।
ਟੋਟਾ ਜਿਗਰ ਦਾ ਤਾਰਾ ਅੱਖੀਆਂ ਦਾ , ਪਾਲ ਪ੍ਰੋਸ ਕੇ ਤੇਰੇ ਲੜ ਲਾ ਰਹੇ ਹਾਂ।
ਜਿਹਨਾਂ ਪੱਲ ਨਾ ਅੱਖਿਓਂ ਦੂਰ ਕੀਤਾ, ਅੱਜ ਆਪਣੇ ਹੱਥੀ ਵਿਛੋੜ ਰਹੇ ਹਾਂ।

ਧੀਆਂ ਘੜ ਨਾ ਰੱਖਿਆਂ ਰਾਜੀਆਂ ਨੇ, ਤਾਂਹਿਓ ਜੱਗ ਦੀ ਰੀਤ ਨਿਭਾ ਰਹੇ ਹਾਂ,
ਚੋਗਾਂ ਦੇ ਕੇ ਚਿੜੀ ਦੇ ਬੋਟ ਵਾਗੂੰ, ਭੈਣੇ ਮੇਰੀਏ ਨੀ ਤੈਨੂੂੰ ਪਾਲਦੇ ਰਹੇ । 
ਮਾਹੀ ਦੇ ਲੜ ਲਾਉਣ ਲਈ , ਹੀਰੇ ਜੇਹੀ ਅਮਾਨਤ ਨੂੰ ਸੰਭਾਲਦੇ ਰਹੇ। 

ਭੈਣੇ ਮੇਰੀਏ ਐਪਰ ਤੂੰ ਘਰ ਚੱਲੀ, ਮੇਰੀ ਸਿੱਖਿਆ ਦਾ ਜਰਾਂ ਧਿਆਨ ਰੱਖੀ, 
ਸੇਵਾ ਪਤੀ ਦੀ ਕਰਨੀ ਫਰਜ ਤੇਰਾਂ, ਨੀਵੀ ਨਜਰਾਂ ਤੇ ਰਸੀਲੀ ਜਬਾਨ ਰੱਖੀ।
ਇੱਜਤ ਕਰੀ ਤੂੰ ਜੇਠ ਜਠਾਣੀਆਂ ਦੀ, ਦਿਉਰ ਨੂੰ ਵੀਰਾਂ ਸਮਾਨ ਰੱਖੀ।
ਜਿਵੇਂ ਭੈਣਾ ਦਾ ਆਪਸ ਵਿਚ ਪਿਆਰ ਹੁੰਦਾ, ਐਵੇਂ ਨਣਦਾ ਦਾ ਤੂੰ ਖਿਆਲ ਰੱਖੀ।
ਮੇਰੀ ਆਖਰੀ ਅਰਜ ਭਗਵਾਨ ਅੱਗੇ, ਤੇਰਾ ਅਕਾਲ ਪੁਰਖ ਸਹਾਈ ਹੋਵੇ, 
ਇਸ ਜੋੜੀ ਨੂੰ ਸਾਰੇ ਸੰਬਧੀਆਂ ਵੱਲੋਂ ਲੱਖ ਲੱਖ ਵਧਾਈ ਹੋਵੇ। 
ਜੀ ਲੱਖ ਲੱਖ ਵਧਾਈ ਹੋਵੇ। 
 
ਧੰਨਵਾਦ... ਤੁਹਾਡਾ ਸਦਾ ਰੱਬ ਤੋ ਭਲਾ ਮੰਗਦਾ....
ਮਹਿੰਦਰ ਸਿੰਘ ਮਾਹੀ।

No comments:

Post a Comment

Realme 2 Pro price, specifications, features, comparison

Realme 2 Pro price, specifications, features, comparison Realme 2 Pro smartphone was launched in September 2018. The phone comes with ...