Saturday, September 1, 2018

ਵਾੜੇ ਦੀ ਕਿਲ

ਵਾੜੇ  ਦੀ ਕਿੱਲ 

ਗੁੱਸੇ ਨੂੰ ਕੰਟਰੋਲ ਕਿਵੇਂ  ਕੀਤਾ ਜਾਵੇ।

ਬਹੁਤ ਸਮੇ ਪਹਿਲਾਂ ਦੀ ਗੱਲ ਹੈ, ਇੱਕ ਪਿੰਡ ਇੱਕ ਮੁੰਡਾ ਰਹਿੰਦਾ ਸੀ। ਉਹ ਬਹੁਤ ਹੀ ਗੁੱਸੇ ਖੋਰ ਸੀ, ਛੋਟੀਆਂ ਛੋਟੀਆਂ ਗੱਲਾਂ ਉੱਤੇ ਆਪਣਾ ਆਪਾ ਖੋਹ ਬੈਠਦਾ ਸੀ, ਅਤੇ ਲੋਕਾਂ ਨੂੰ ਬੁਰਾ ਭਲਾ ਕਹਿੰਦਾ ਰਹਿੰਦਾ ਸੀ। ਉਸਦੀ ਇਸ ਆਦਤ ਤੋ ਦੁਖੀ ਹੋ ਕੇ ਉਸਦੇ ਪਿਤਾ ਨੇ ਇੱਕ ਦਿਨ ਉਸਨੂੰ ਇਕ ਕਿੱਲਾ ਦਾ ਭਰਿਆਂ ਬੈਗ ਦਿੱਤਾ ਤੇ ਕਿਹਾ, ” ਜਦੋਂ ਵੀ ਤੈਨੂੰ ਗੁੱਸੇ ਆਏ ਤਾਂ ਤੂੰ ਘਰ ਦੇ ਪਿਛਲੇ ਜਾਦੇ ਲੱਕੜ ਦੇ ਵਾੜੇ ਵਿੱਚ ਇੱਕ ਕਿੱਲ ਠੋਕ ਆਈ“।
ਪਹਿਲੀ ਦਿਨ ਉਸ ਲੜਕੇ ਨੂੰ ਚਾਲੀ ਵਾਰ ਗੁੱਸਾਂ ਆਇਆ। ਉਸਨੇ ਉਨੀ ਹੀ ਕਿੱਲਾਂ ਠੋਕ  ਦਿੱਤੀਆ ਪਰ ਹੋਲੀ ਹੋਲੀ ਕਿੱਲਾ ਦੀ ਸੰਖਿਆ ਘੱਟ ਹੁੰਦੀ ਗਈ। ਭਾਵ ਉਸ ਲੜਕੇ ਦਾ ਗੁੱਸਾ ਘਟਦਾ ਗਿਆ। ਉਸਨੂੰ ਲੱਗਣ ਲੱਗਿਆ ਕਿ ਕਿਲਾਂ ਠੋਕਣ ਤੇ ਇੰਨੀ ਮਿਹਨਤ ਕਰਨ ਤੋ ਚੰਗਾ ਹੈ ਕਿ ਮੈ ਗੁੱਸਾ ਕਰਨਾ ਹੀ ਘੱਟ ਕਰ ਦੇਵਾਂ।
ਅਗਲੇ ਕਈ ਹਫਤੇ ਤੱਕ ਉਸਨੇ ਆਪਣੇ ਗੁੱਸੇ ਤੇ ਕਾਬੂ ਕਰਨਾ ਸਿੱਖ ਲਿਆ ਸੀ। ਫਿਰ ਇੱਕ ਦਿਨ ਅਜਿਹਾ ਆਇਆ ਜਦੋਂ ਉਸਨੇ ਪੂਰੇ ਦਿਨ ਇੱਕ ਵਾਰ ਵੀ ਆਪਣਾ ਆਪਾ ਨਹੀ ਖੋਹੀਆ। ਭਾਵ ਆਪਣੇ ਆਪ ਨੂੰ ਗੁੱਸਾ ਨਹੀਂ ਆਉਣ ਦਿੱਤਾ।
ਤਾਂ ਉਸਦੇ ਪਿਤਾ ਨੇ ਕਿਹਾ ਕਿ ਹੁਣ ਜਿਸ ਦਿਨ ਤੈਨੂੰ ਗੁੱਸਾ ਨਾ ਆਵੇ ਇੱਕ ਕਿੱਲ ਕੱਢ ਆਉਣਾ ਉਹਨੇ ਅਜਿਹਾ ਹੀ ਕੀਤਾ। ਕੇ ਬਹੁਤ ਸਮੇ ਬਾਅਦ ਉਹ ਦਿਨ ਆ ਹੀ ਗਿਆ ਜਦੋਂ ਲੜਕੇ ਨੇ ਅਾਖਿਰੀ ਕਿੱਲ ਕੱਢ ਦਿੱਤੀ
ਉਹ ਖੁਸ਼ੀ ਖੁਸ਼ੀ ਆਪਣੇ ਪਿਤਾ ਕੋਲ ਗਿਆ ਅਤੇ ਕਹਿਣ ਲੱਗਾ ਪਿਤਾ ਜੀ ਮੈਂ ਆਖਿਰ ਕਿੱਲ ਕੱਢ ਦਿੱਤੀ ਹੈ। ਇਹ ਸੁਣ ਕੇ ਉਸਦੇ ਪਿਤਾ ਜੀ ਬਹੁਤ ਖੁਸ਼ ਹੋਏ,  ਅਤੇ ਉਸਦਾ ਹੱਥ ਫੜ ਕੇ ਉਸਨੂੰ ਵਾੜੇ ਦੇ ਕੋਲ ਲੈ ਗਏ ਤੇ ਕਹਿਣ ਲੱਗੇ,
ਦੇਖੋ ਬੇਟੇ ਜੀ ਤੁਸੀ ਬਹੁਤ ਚੰਗਾ ਕੰਮ ਕੀਤਾ ਹੈ ਪਰ ਜਰਾਂ ਵਾੜੇ ਵਿੱਚ ਠੋਕੀਆਂ ਕਿੱਲਾਂ ਦੇ ਨਿਸਾਨ ਦੇਖੋਂ ਇਹ ਕਦੇ ਵੀ ਠੀਕ ਨਹੀਂ ਹੋ  ਸਕਦੇ । ਜਦ ਅਸੀਂ ਗੁੱਸਾ ਕਰਦੇ ਹਾਂ ਤੇ ਗੁੱਸੇ ਵਿੱਚ ਕੁਝ ਕਹਿੰਦੇ ਹਾਂ ਤਾਂ ਉਹ ਸਬਦ ਇਸੇ ਤਰਾਂ ਇੱਕ ਤਿਖੀ ਕਿੱਲ ਵਾਂਗ ਸਾਹਮਣੇ ਵਾਲੇ ਵਿਅਕਤੀ ਤੇ ਗਹਰੇ ਨਿਸਾਨ ਪਾ ਦਿੰਦੇ ਹਨ। ਇਸ ਲਈ ਅਗਲੀ ਵਾਰ ਗੁੱਸਾ ਕਰਨ ਤੋ ਪਹਿਲਾ ਸਾਨੂੰ ਸੋਚਣਾ ਪਵੇਗਾ ਕਿ ਅਸੀ ਕਿਤੇ ਇੱਕ ਹੋਰ ਕਿਲੱ ਤਾਂ ਨਹੀਂ ਠੋਕ ਰਹੇ।
Tension free Raho , Khus raho,,

ਤੁਹਾਡੀ ਜਿੰਦਗੀ ਦੀ ਖੁਸ਼ੀਆਂ ਰੱਬ ਤੋ ਮੰਗਦਾ,

ਮਹਿੰਦਰ ਸਿੰਘ ਮਾਹੀ

No comments:

Post a Comment

Realme 2 Pro price, specifications, features, comparison

Realme 2 Pro price, specifications, features, comparison Realme 2 Pro smartphone was launched in September 2018. The phone comes with ...