ਤਿੰਨ ਸਿੱਖਿਆਵਾਂ
ਸਾਧੂ ਤੇ ਉਸਦੇ ਚੇਲੇ
ਬਹੂਤ ਸਾਲ ਪਹਿਲਾ ਦੀ ਗੱਲ ਹੈ। ਇੱਕ ਜੰਗਲ ਵਿੱਚ ਇੱਕ ਸਾਧੂ ਆਪਣੇ ਚੇਲਿਆਂ ਨਾਲ ਰੰਹਿਦਾ ਸੀ। ਇੱਕ ਦਿਨ ਸਾਧੂ ਨੇ ਸੋਚਿਆ ਕਿ ਆਪਣੇ ਚੇਲਿਆ ਨੂੰ ਸਿੱਖਿਆਂ ਦਿੱਤੀ ਜਾਵੇ, ਇਸ ਲਈ ਉਹਨਾਂ ਨੇ ਆਪਣੇ ਤਿੰਨ ਚੇਲਿਆਂ ਨੂੰੰ ਬੁਲਾਈਆਂ ਤੇ ਕਿਹਾ ਕਿ ਆਪਣੇ ਇਸ ਜੰਗਲ ਵਿੱਚ ਨਾਸ਼ਪਤੀ ਦਾ ਇੱਕ ਵੀ ਦਰਖਤ ਨਹੀਂ ਹੈ। ਤੁਸੀ ਤਿੰਨੋ ਚਾਰ ਚਾਰ ਮਹਿਨੇ ਬਾਅਦ ਜਾ ਕੇ ਪਤਾ ਕਰੋ ਕਿ ਇਹ ਦਰਖਤ ਦੇਖਣ ਵਿਚ ਕਿਸ ਤਰਾਂ ਦਾ ਲੱਗਦਾ ਹੈ।
ਇਹ ਸੁਣ ਕੇ ਪਹਿਲਾਂ ਚੇਲਾ ਗਿਆ ਤੇ ਚਾਰ ਮਹੀਨੇ ਬਾਅਦ ਦੂਸਰਾ ਤੇ ਫਿਰ ਚਾਰ ਮਹੀਨੇ ਬਾਅਦ ਤਿਸਰਾ ਚੇਲਾ। ਉਹ ਤਿਨੋਂ ਜਦੋਂ ਇਕੱਠੇ ਹੋਏ ਤਾਂ ਗੁਰੂ ਜੀ ਨੇ ਤਿੰਨੇ ਚੇਲਿਆਂ ਤੋ ਪੁਛਿੱਆ ਕੀ ਉਹਨਾਂ ਨੂੰ ਦੱਸੋ ਕਿ ਨਾਸ਼ਪਤੀ ਦਾ ਦਰਖਤ ਕਿਸ ਤਰਾਂ ਦਾ ਦਿਖਾਈ ਦਿੰਦਾ ਹੈ।
ਇਹ ਸੁਣ ਕੇ ਪਹਿਲਾ ਚੇਲਾ ਬੋਲਿਆਂ ਮਹਾਰਾਜ ਨਾਸ਼ਪਤੀ ਦਾ ਦਰਖਤ ਤਾਂ ਬਿਲਕੁਲ ਹੀ ਸੁਕਿਆ ਹੋਈਆ ਟੇਡਾ ਮੇਡਾ ਸੀ। ਉਸ ਤੇ ਕੋਈ ਫਲ ਨਹੀਂ ਸੀ ਲੱਗਾ ਹੋਇਆ।
ਇਨੇ ਵਿੱਚ ਦੂਜਾ ਚੇਲਾ ਬੋਲਿਆ ਮਹਾਰਾਜ ਨਹੀ। ਨਾਸ਼ਪਤੀ ਦਾ ਦਰਖਤ ਤਾਂ ਹਰਾ ਭਰਾ ਸੀ। ਵੱਡਾ ਸੀ ਪਰ ਉਸਤੇ ਨਾਸ਼ਪਤੀ ਕੋਈ ਨਹੀਂ ਸੀ ਲੱਗੀ।
ਇਹ ਸੁਣਦੇ ਸਾਰ ਤੀਸਰਾ ਚੇਲਾ ਬੋਲਿਆ ਜੀ ਨਹੀਂ ਮਹਾਰਾਜ ਜਿਹੜਾ ਦਰਖਤ ਮੈ ਦੇਖਿਆ ਹੈ ਉਹ ਤਾਂ ਬਿਲਕੁਲ ਹਰਾ ਭਰਾ ਸੀ। ਅਤੇ ਉਸਤੇ ਬਹੁਤ ਸਾਰੀਆਂ ਨਾਸ਼ਪਤੀਆਂ ਲੱਗਿਆਂ ਹੋਇਆ ਸਨ।
ਇਹ ਸੂਣਦੇਸਾਰ ਸਾਧੂ ਬੋਲਿਆਂ ਠੀਕ ਹੈ। ਤੁਸੀਂ ਤਿੰਨੇ ਹੀ ਆਪਣੀ ਜਗ੍ਹਾਂ ਤੇ ਠੀਕ ਹੋ। ਮੈਂ ਤੁਹਾਨੂੰ ਅੱਲਗ ਅੱਲਗ ਮੌਸਮ ਵਿੱਚ ਤਾਂ ਹੀ ਭੇਜਿਆਂ ਸੀ ਤਾਂ ਕੀ ਤੁਸੀ ਇਹ ਗੱਲਾਂ ਸਿਖ ਸਕੋ ਜੋ ਆਪਣੇ ਸਾਰਿਆ ਦੀ ਜੀਵਨ ਵਿੱਚ ਕੰਮ ਆਣਉਗਿਆ ਤੇ ਸਾਨੂੰ ਪਰਪੱਖ ਬਣਾਉਣ ਗਈਆ।
ਪਹਿਲੀ ਗੱਲ ਹੈ, ਜਦੋਂ ਵੀ ਸਾਨੂੰ ਕਿਸੇ ਚੀਜ਼ ਬਾਰੇ ਪੂਰੀ ਜਾਣਕਾਰੀ ਚਾਹੀਦੀ ਹੌਵੇਂ ਤਾਂ ਸਾਨੂੰ ਉਸਨੂੰ ਲੰਬੇ ਸਮੇਂ ਤੱਕ ਦੇਖਣਾ-ਪਰਖਣਾ ਚਾਹੀਦਾ ਹੈ ਚਾਹੇ ਉਹ ਕੋਈ ਵਿਸ਼ੇ ਹੋਵੇ, ਚਾਹੇ ਵਸਤੂ ਹੋਵੇ, ਜਾਂ ਚਾਹੇ ਕੋਈ ਇਨਸਾਨ ਹੋਵੇ।
ਦੂਸਰੀ ਗੱਲ, ਸਾਰੇ ਮੌਸਮ ਇਕ ਸਮਾਨ ਨਹੀਂ ਹੁੰਦੇ, ਜਿਵੇਂ ਇੱਕ ਦਰਖਤ ਮੌਸਮ ਅਨੁਸਾਰ ਬਦਲਦਾ ਰਹਿੰਦਾ ਹੈ ਭਾਵ ਸੁਕਦਾ ਹੈ, ਹਰਾ ਭਰਾ ਹੁੰਦਾ ਹੈ ਤੇ ਫਲਾਂ ਨਾਲ ਲੱਦਿਆਂ ਰਹਿੰਦਾ ਹੈ, ਉਸੇ ਤਰ੍ਹਾਂ ਹੀ ਮਨੁੱਖ ਦੇ ਜੀਵਨ ਵਿੱਚ ਵੀ ਉਤਾਰ ਚੜਾਅ ਆਉਦੇ ਰਹਿੰਦੇ ਹਨ। ਇਸ ਕਰਕੇ ਜੇਕਰ ਅਸੀਂ ਕਦੇ ਵੀ ਬੁਰੇ ਸਮੇ ਵਿਚੋਂ ਗੁਜਰ ਰਹਿੰਏ ਹੋਇਏ ਤਾਂ ਸਾਨੂੰ ਆਪਣੀ ਹਿੰਮਤ ਨਹੀਂ ਹਾਰਨੀ ਚਾਹੀਦੀ ਤੇ ਧੀਰਜ ਰੱਖਣਾ ਚਾਹੀਦਾ ਹੈ। ਸਮੇਂ ਸਭ ਦਾ ਬਦਲਦਾ ਹੈ।
ਤੀਸਰੀ ਗੱਲ ਹੈ, ਆਪਣੀ ਗੱਲ ਨੂੰ ਹੀ ਸਹੀ ਮੰੰਨ ਕੇ ਉਸ ਤੇ ਅੜੇ ਨਾ ਰਹੋ ਆਪਣਾ ਦਿਮਾਗ ਖੋਲੋ ਤੇ ਦੂਜੇ ਦੇ ਵਿਚਾਰਾ ਨੂੰ ਵੀ ਜਾਣੋ। ਇਹ ਸੰਸਾਰ ਗਿਆਨ ਨਾਲ ਭਰੀਆ ਪਿਆ ਹੈ। ਚਾਹ ਕੇ ਵੀ ਤੁਸੀ ਇੱਕਲੇ ਸਾਰਾ ਗਿਆਨ ਪ੍ਰਾਪਤ ਨਹੀਂ ਕਰ ਸਕਦੇ। ਇਸ ਲਈ ਭਰਮ ਦੀ ਸਥਿਤੀ ਵਿੱਚ ਕਿਸੇ ਗਿਆਨੀ ਵਿਅਕਤੀ ਦੀ ਸਲਾਹ ਲੈਣ ਤੋ ਸੰਕੋਚ ਨਾ ਕਰੋ।
ਧੰਨਵਾਦ... ਤੁਹਾਡਾ ਸਦਾ ਰੱਬ ਤੋ ਭਲਾ ਮੰਗਦਾ....
ਮਹਿੰਦਰ ਸਿੰਘ ਮਾਹੀ।
No comments:
Post a Comment